ਡੁਓਲਿੰਗੋ - ਸਿੱਖਣ ਲਈ ਦੁਨੀਆ ਦਾ ਸਭ ਤੋਂ ਪ੍ਰਸਿੱਧ ਤਰੀਕਾ

ਮੁਫ਼ਤ, ਮਜ਼ੇਦਾਰ, ਅਸਰਦਾਰ

ਡੁਓਲਿੰਗੋ ਨਾਲ ਸਿੱਖਣਾ ਮਜ਼ੇਦਾਰ ਹੁੰਦਾ ਹੈ ਅਤੇ ਰਿਸਰਚ ਤੋਂ ਪਤਾ ਚੱਲਦਾ ਹੈ ਕਿ ਇਹ ਸੱਚਮੁੱਚ ਕੰਮ ਕਰਦਾ ਹੈ! ਛੋਟੇ-ਛੋਟੇ ਪਾਠ ਪੂਰੇ ਕਰ ਕੇ ਤੁਸੀਂ ਪੁਆਇੰਟ ਹਾਸਲ ਕਰਦੇ ਹੋ ਅਤੇ ਨਵੇਂ ਲੈਵਲ ਅਨਲੌਕ ਕਰਦੇ ਹੋ, ਨਾਲ ਹੀ ਤੁਸੀਂ ਅਸਲ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਹੁਨਰ ਵੀ ਸਿੱਖਦੇ ਹੋ।

ਵਿਗਿਆਨ 'ਤੇ ਅਧਾਰਿਤ

ਅਸੀਂ ਰਿਸਰਚ 'ਤੇ ਅਧਾਰਿਤ ਪੜ੍ਹਾਉਣ ਦੇ ਤਰੀਕਿਆਂ ਅਤੇ ਮਜ਼ੇਦਾਰ ਸਿੱਖਿਆ ਸਮੱਗਰੀ ਦੀ ਵਰਤੋਂ ਕਰ ਕੇ ਅਜਿਹੇ ਕੋਰਸ ਬਣਾਉਂਦੇ ਹਾਂ ਜਿੰ੍ਹਾਂ ਦੀ ਮਦਦ ਨਾਲ ਪੜ੍ਹਨ, ਲਿਖਣ, ਸੁਣਨ, ਅਤੇ ਬੋਲਣ ਦੀ ਕਲਾ ਨੂੰ ਅਸਰਦਾਰ ਢੰਗ ਨਾਲ ਪੜ੍ਹਾਇਆ ਜਾ ਸਕੇ!

ਉਤਸ਼ਾਹ ਬਣਾਈ ਰੱਖੋ

ਗੇਮ ਵਰਗੇ ਫ਼ੀਚਰ, ਮਜ਼ੇਦਾਰ ਚੁਣੌਤੀਆਂ ਅਤੇ ਸਾਡੇ ਦੋਸਤ ਡੁਓ ਦੇ ਰੀਮਾਈਂਡਰ ਨਾਲ ਅਸੀਂ ਭਾਸ਼ਾ ਸਿੱਖਣ ਦੀ ਆਦਤ ਪਾਉਣ ਨੂੰ ਅਸਾਨ ਬਣਾਉਂਦੇ ਹਾਂ।

ਖ਼ਾਸ ਤੁਹਾਡੇ ਅਨੁਸਾਰ ਸਿੱਖਿਆ ਸਮੱਗਰੀ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਉੱਤਮ ਤਕਨਾਲੋਜੀ ਅਤੇ ਭਾਸ਼ਾ ਵਿਗਿਆਨ ਨੂੰ ਮਿਲਾ ਕੇ, ਪਾਠਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਕਿ ਤੁਸੀਂ ਬਿਲਕੁਲ ਸਹੀ ਲੈਵਲ ਅਤੇ ਸਹੀ ਗਤੀ ਨਾਲ ਸਿੱਖ ਸਕੋ।

ਸਿੱਖੋ ਕਦੇ ਵੀ, ਕਿਤੇ ਵੀ

App Storeਤੋਂ ਡਾਊਨਲੋਡ ਕਰੋ Google Play ਤੋਂ ਡਾਊਨਲੋਡ ਕਰੋ

1 ਹਫ਼ਤਾ ਮੁਫ਼ਤ ਵਿੱਚ ਅਜ਼ਮਾਓ

duolingo english test

ਸਾਡੇ ਸੁਵਿਧਾਜਨਕ, ਤੇਜ਼ ਅਤੇ ਕੀਫ਼ਾਇਤੀ ਇੰਗਲਿਸ਼ ਟੈਸਟ ਵਿੱਚ ਵਿਗਿਆਨ ਦੇ ਸਭ ਤੋਂ ਨਵੇਂ ਤਰੀਕਿਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਮਦਦ ਨਾਲ ਤੁਸੀਂ ਜਦੋਂ ਵੀ, ਜਿੱਥੇ ਵੀ ਤਿਆਰ ਹੋਵੋ, ਟੈਸਟ ਦੇ ਕੇ ਆਪਣੀ ਇੰਗਲਿਸ਼ ਦੀ ਮੁਹਾਰਤ ਬਾਰੇ ਜਾਣ ਸਕਦੇ ਹੋ।

ਆਪਣੀ ਇੰਗਲਿਸ਼ ਦੀ ਮੁਹਾਰਤ ਨੂੰ ਸਰਟੀਫਾਈ ਕਰਵਾਓ

ਡੁਓਲਿੰਗੋ ਦੇ ਨਾਲ ਭਾਸ਼ਾ ਸਿੱਖੋ

ਸ਼ੁਰੂ ਕਰੋ